ਯੋਰਇੰਡੀਆ ਇਕ 36 ਮਹੀਨੇ ਦੀ ਪਰੀਯੋਜਨਾ ਹੈ ਜਿਸ ਨੂੰ ਯੋਰੋਪੀਅਨ ਕਮੀਸ਼ਨ ਦਾ ਸਹਿਆਰਥ਼ਕ ਸਹਿਯੋਗ (ਕੋ-ਫ਼ੰਡਿਡ) ਇਕਨਾਮਿਕ ਕਰਾਸ ਕਲਚਰਲ ਪ੍ਰੋਗਰਾਮ ਵਿਖੇ ਪ੍ਰਾਪਤ ਹੈ

ਇਸ ਪਰੀਯੋਜਨਾ ਦੇ ਅੰਤਰਗਤ ਆਰਥ਼ਿਕ ਸੰਬਧਾਂ ਦੇ ਇਤਿਹਾਸ (ਵਾਣਿਜ, ਉਧਯੋਗਿਕ, ਜਮੀਨੀ ਅਤੇ ਸਮੁੰਦਰੀ ਵਪਾਰ ਆਦਿ) ਉਤੇ ਖ਼ਾਸ ਜ਼ੋਰ ਦਿੱਤਾ ਜਾਏਗਾ ਇਸ ਵਿਚ ਖ਼ਾਸ ਕਰਕੇ ਨਕਸ਼ਾ ਬਨਾਉਣ ਦੀ ਵਿਧੀ ਉਤੇ xvਵੀਂ ਸਦੀ ਤੋਂ ਲੈ ਕੇ ਵਰਤਮਾਨ ਸਮਾਂ ਤਕ ਦੇ ਕਪੜਾ ਵਪਾਰ ਨੂੰ ਮਦ-ਨਜ਼ਰ ਰਖਿਆ ਜਾਏਗਾ

ਇਸਦਾ ਉਦੇਸ਼ ਹੈ ਯੋਰਪ ਅਤੇ ਏਸ਼ੀਆ ਦੇ ਇਤਿਹਾਸਕ ਆਪਸੀ ਸੰਬੰਧਾਂ ਉਤੇ ਪ੍ਰਕਾਸ਼ ਪਾਉਣਾ ਇੰਟਰਨੈੱਟ ਉਤੇ ਸਰਵਜਨਿਕ ਖੇਤਰ ਤੋਂ ਬੜੀ ਮਾਤਰਾ ਵਿਚ ਲਏ ਗਏ ਜਨ-ਇਤਿਹਾਸਕ ਦਸਤਾਵੇਜਾਂ ਦੇ ਸਮੂਹਾਂ ਦੇ ਅਧਿਐਨ ਸਰਵੇਖਣ ਅਤੇ ਡਿਜੀਟਾਈਜਿੰਗ ਦੁਆਰਾ ਇਸ ਉਦੇਸ਼ ਨੂੰ ਪੂਰਾ ਕਰਨਾ