ਯੋਰਇੰਡੀਆ ਇਕ 36 ਮਹੀਨੇ ਦੀ ਪਰੀਯੋਜਨਾ ਹੈ | ਜਿਸ ਨੂੰ ਯੋਰੋਪੀਅਨ ਕਮੀਸ਼ਨ ਿਆਰਥ਼ਕ ਸਹਿਯੋਗ (ਕੋ-ਫ਼ੰਡਿਡ) ਇਕਨਾਮਿਕ ਕਰਾਸ ਕਲਚਰਲ ਪ੍ਰੋਗਰਾਮ ਵਿਖੇ ਪ੍ਰਾਪਤ ਹੈ |
ਉਦੇਸ਼
ਇਸ ਪਰੀਯੋਜਨਾ ਦੇ ਅੰਤਰਗਤ ਆਰਥ਼ਿਕ ਸੰਬੰਧਾਂ ਦੇ ਇਤਿਹਾਸ (ਵਾਣਿਜ, ਉਧਯੋਗਿਕ, ਜਮੀਨੀ ਅਤੇ ਸਮੁੰਦਰੀ ਵਪਾਰ ਆਦਿ) ਉਤੇ ਖਾਸ ਜ਼ੋਰ ਦਿਤਾ ਜਾਏਗਾ | ਇਸ ਵਿਚ ਖਾਸ ਕਰਕੇ ਨਕਸ਼ਾ ਬਨਾਉਣ ਦੀ ਵਿਧੀ ਉਤੇ xv ਵੀਂ ਸਦੀ ਤੋਂ ਲੈ ਕੇ ਵਰਤਮਾਨ ਤਕ ਦੇ ਕਪੜਾ ਵਪਾਰ ਨੂੰ ਮਦ-ਨਜ਼ਰ ਰੱਖਿਆ ਜਾਏਗਾ | ਇਸਦਾ ਉਦੇਸ਼ ਹੈ ਯੋਰਪ ਅਤੇ ਏਸ਼ਿਆ ਦੇ ਇਤਿਹਾਸਕ ਆਪਸੀ ਸੰਬੰਧਾਂ ਉਤੇ ਪ੍ਰਕਾਸ਼ ਪਾਉਣਾ ਅਤੇ ਇੰਟਰਨੈੱਟ ਉਤੇ ਸਾਰਵਜਨਿਕ ਖੇਤਰ ਤੋਂ ਵੱਡੀ ਮਾਤਰਾ ਵਿਚ ਲਏ ਗਏ ਜਨ-ਇਤਿਹਾਸਕ ਦਸਤਾਵੇਜਾਂ ਦੇ ਸਮੂਹਾਂ ਦੇ ਅਧਿਐਨ ਸਰਵੇਖਣ (Survey) ਅਤੇ ਡਿਜੀਟਾਈਜਿੰਗ ਦੁਆਰਾ ਇਸ ਉਦੇਸ਼ ਨੂੰ ਪੂਰਾ ਕਰਨਾ |
ਯੋਰਇੰਡੀਆ ਪਰੀਯੋਜਨਾ ਵਿਚ ਸ਼ਾਮਿਲ ਖਾਸ ਉਦੇਸ਼ ਹੇਠ ਲਿਖੇ ਹਨ:
ਸਰਵੇਖਣ ਅਤੇ ਦਸਤਾਵੇਜਾਂ ਦੀਆਂ ਸੂਚੀਆਂ:
ਯੋਰਪ ਅਤੇ ਭਾਰਤ ਦਰਮਿਆਨ ਮੌਜੂਦ ਸੁਲੱਗਵਾਂ ਸਰਵਜਨਕ ਅਤੇ ਨਿਜੀ ਸੰਗ੍ਰਹਿਹਾਂ (ਵਾਣਿਜ ਅਤੇ ਆਰਥ਼ਿਕ ਸੰਬੰਧਾਂ ਦੇ ਲੇਖਾਕਾਰ ਅਤੇ ਨਕਸ਼ਿਆਂ ਦੇ ਸੰਗ੍ਰਹ) ਦਾ ਸਥਾਨੀਕਰਣ ਅਤੇ ਪਹਿਚਾਣ | ਆਈ. ਏਸ. ਏ. ਡੀ - ਜੀ (ਇੰਟਰਨੇਸ਼ਨਲ ਕਾਉਂਸਲ ਆਫ ਆਰਕਾਈਵਜ਼) ਦੇ ਨਵੇਂ ਇੰਟਰਨੇਸ਼ਨਲ ਡਿਸਕ੍ਰਿਪਸ਼ਨ ਸਟੈਂਡਰਡਜ਼ ਦਾ ਪ੍ਰਯੋਗ ਅਤੇ ਐਕਸ. ਏਸ. ਐਲ. - ਈ. ਏ. ਡੀ. ਏਨਕੋਡਿੰਗ ਸਿਸਟਮ ਦਾ ਕਾਮਨ ਡੇਟਾਬੇਸ ਦਸਤਾਵੇਜ਼ਾਂ ਦੇ ਇਕ ਵਡੇ ਸਮੂਹ ਦਾ ਨਿਰਮਾਣ ਕਰੇਗਾ ਜਿਹੜੇ ਬਹੁਤ ਸਾਰੇ ਲੇਖਾਕਾਰਾਂ ਤੋਂ ਇਕੱਠੇ ਹੋਏ ਸਾਰੀਆਂ ਸਦੀਆਂ ਤੋਂ ਦੋਨੋ ਮਹਾਂਦੀਪਾਂ ਤੋਂ ਲਏ ਗਏ ਹੋਣਗੇ ਇਨ੍ਹਾਂ ਦੇ ਆਧਾਰ ਉਤੇ ਸਾਂਝੇ ਇਤਿਹਾਸ ਦਾ ਬਿਹਤਰ ਗਿਆਨ ਹਾਸਲ ਹੋਵੇਗਾ |
ਆਰਥ਼ਕ ਇਤਿਹਾਸ ਅਤੇ ਵਿਕਾਸ ਦੀ ਇਤਿਹਾਸਕ ਖੋਜ:
ਪਹਿਲੇ ਕੀਤੀ ਹੋਈ ਕਾਰਵਾਈ, ਜਿਸ ਵਿਚ ਸ਼ਾਮਿਲ ਹੈ ਰਿਕਾਰਡਾਂ ਦੀ ਸਹੀ ਪਹਿਚਾਣ ਅਤੇ ਉਸਦੇ ਨਾਲ ਸੰਬੰਧਿਤ ਸੰਚਾਰ, ਨੂੰ ਅਤੇ ਆਰਥ਼ਿਕ ਇਤਿਹਾਸ ਦਾ ਅਧਿਐਨ ਕਰਦੇ ਸਮੇਂ ਥ਼ੱਲੇ ਦਿਤੇ ਗਏ ਵਿਸ਼ਿਆਂ ਨੂੰ ਮਦ-ਨਜ਼ਰ ਰਖਿਆ ਜਾਵੇਗਾ:
- ਕਪੜਾ ਵਪਾਰ ਜਿਸਦਾ ਆਦਾਨ-ਪ੍ਰਦਾਨ ਯੋਰਪ ਅਤੇ ਭਾਰਤ ਦੇ ਵਿਚਕਾਰ ਲਗਾਤਾਰ ਹੁੰਦਾ ਰਿਹਾ ਹੈ |
- ਨਕਸ਼ਾ ਬਾਨਾਉਣ ਦੀ ਵਿਧੀ ਦੀ ਅਲਗ ਅਲਗ ਸਦੀਆਂ ਦੇ ਇਤਿਹਾਸ ਦੇ ਕਾਲਾਂ ਵਿਚ ਜਾਂਚ ਨਾਲ ਅਲਗ ਅਲਗ ਸ਼ਹਿਰਾਂ, ਮੁਲਕਾਂ, ਸੰਚਾਰ ਮਾਧਿਅਮ ਆਦਿ ਦੀ ਵਿਕਾਸ ਪ੍ਰਣਾਲੀ ਦਾ ਪਤਾ ਲਗਾਇਆ ਜਾਏਗਾ |
ਇਨਫਾਰਮੇਸ਼ਨ ਸੋਸਾਇਟੀ ਦਾ ਵਿਕਾਸ:
ਇਹ ਇਕੀਵੀਂ ਸਦੀ ਦੀ ਚੁਨੌਤੀ ਹੈ | ਇਸ ਖੇਤਰ ਵਿਚ ਯੋਰਇੰਡੀਆ ਦਾ ਲਕਸ਼ ਹੈ ਆਰਥ਼ਕ ਅਤੇ ਸਾਂਸਕ੍ਰਿਤਕ ਖੇਤਰਾਂ ਵਿਚ ਮੇਲ ਜੋਲ ਦਾ ਜ਼ਰ੍ਹੀਆ ਬਣ ਯੋਰਪ ਅਤੇ ਭਾਰਤ ਦੀ ਸਾਂਝੀ ਜਨ-ਸਾਂਸਕ੍ਰਿਤਕ ਵਿਰਾਸਤ ਦੇ ਲਿਖਾਰੀਆਂ ਨੂੰ ਵਧਾਵਾ ਦੇਣਾ | ਵੱਡੇ ਸੱਤਰ ਤੇ ਕੀਤੀ ਗਈ ਦਸਤਾਵੇਜਾਂ ਦੀ ਡਿਜੀਟਾਈਜਿੰਗ ਨਾਲ ਇਹ ਪਤਾ ਲਗੇਗਾ ਕਿ ਨਵੀਂ ਟੈਕਨਾਲੋਜੀ ਦੀ ਪੁਰਾਤਨ ਵਿਰਾਸਤ ਸਮਝੇ ਜਾਣ ਵਾਲੇ ਦਸਤਾਵੇਜਾਂ ਉਤੇ ਕੀ ਅਸਰ ਪਏਗਾ |
ਸਰੰਖਸ਼ਣ ਨੂੰ ਸਮਰਖਨ ਦੇਣਾ ਅਤੇ ਆਰਕਾਈਵਲ ਦਸਤਾਵੇਜਾਂ ਦੇ ਪਰੀਖਣ ਲਈ ਕਦਮ ਚੁਕਣਾ:
- ਸਥਾਨੀ ਅਤੇ ਈ-ਲਰਨਿੰਗ ਟੂਲਸ ਵਿਚ ਦਿਤੇ ਗਏ ਟ੍ਰੇਨਿੰਗ ਸੈਸ਼ਨ ਦੁਆਰਾ ਉਨ੍ਹਾਂ ਦਸਤਾਵੇਜਾਂ ਦੇ ਸੰਰਖਸ਼ਣ ਦੀ ਜਾਣਕਾਰੀ ਪ੍ਰਾਪਤ ਹੋਵੇਗੀ ਜਿਨ੍ਹਾਂ ਉਤੇ ਖਰਾਬ ਮੌਸਮ ਦਾ ਬੁਰਾ ਅਸਰ ਪੈ ਸਕਦਾ ਹੈ |
- ਨਿਰੋਧਕ ਸਰੰਖਸ਼ਣ ਦੇ ਸਰਵੇਖਣ ਅਤੇ ਸਰੰਖਸ਼ਣ ਨੀਤੀਆਂ ਦੇ ਵਿਕਾਸ ਨਾਲ ਸੰਗ੍ਰਹ ਦੀ ਦੇਖ-ਭਾਲ ਕਰਨ ਵਾਲੇ ਸੰਗ੍ਰਹਿਪਾਲਾਂ ਨੂੰ ਬਹੁਤ ਸਹਾਇਤਾ ਮਿਲੇਗੀ |
ਬੌਧਿਕ ਸੰਪਤੀ ਨਾਲ ਸੰਬੰਧਿਤ ਅੰਤਰਰਾਸ਼ਟਰੀ ਲੇਖਾਂ ਦਾ ਪਾਲਨ ਕਰਨਾ:
ਜਿਆਦਾਤਰ ਇਤਿਹਾਸਕ ਦਸਤਾਵੇਜ ਸਾਰਵਜਨਕ ਖੇਤਰ ਨਾਲ ਜੁੜੇ ਹੋਏ ਹਨ| ਡਿਜੀਟਲ ਤਕਨੀਕ ਦੁਆਰਾ ਕੀਤੀਆਂ ਗਈਆਂ ਰੀਪ੍ਰੋਡਕਸ਼ਨ ਨਾਲ ਬੌਧਿਕ ਸੰਪਤੀ ਕਾਨੂਨ ਨਾਲ ਜੁੜੇ, ਯੋਰਪ ਅਤੇ ਭਾਰਤ ਵਿਚ ਨਵੀਆਂ ਮੁਸ਼ਕਲਾਂ ਬਣ ਆਈਆਂ ਹਨ | ਇਸ ਉਪਵਿਸ਼ੇ ਦੇ ਅੰਤਰਗਤ ਦੋਨੋ ਮਹਾਂਦੀਪਾਂ ਵਿਚ ਕਾਨੂਨੀ ਸਥ਼ਿਤੀ ਦਾ ਅਧਿਐਨ ਕਰਨਾ ਚਾਹੀਦਾ ਹੈ | (ਟ੍ਰੇਨਿੰਗ ਸੈਸ਼ਨ ਦੁਆਰਾ) ਜਿਸ ਨਾਲ ਸੰਗ੍ਰਿਹਪਾਲਾਂ, ਆਰਕੀਵਿਸਟਾਂ ਅਤੇ ਵਕੀਲਾਂ ਨੂੰ ਅਜਿਹੇ ਜ਼ਰੀਏ ਪ੍ਰਾਪਤ ਹੋਣ, ਜਿਨ੍ਹਾਂ ਨਾਲ ਰੀਪ੍ਰੋਡਕਸ਼ਨ ਦੇ ਨਿਰਪੱਖ ਅਤੇ ਕਾਨੂਨੀ ਹਲ ਮਿਲ ਸਕਣ |
ਇਹ ਟੂਲਸ ਟ੍ਰੇਨਿੰਗ ਸੈਸ਼ਨ ਅਤੇ "ਚਾਰਟ ਆਫ ਪਬਲਿਕ ਡੋਮੇਨ ਡਾਕੂਮੈਂਟ ਰੀਪ੍ਰੋਡਕਸ਼ਨ" ਰਾਹੀਂ ਦੋਨੋ ਮਹਾਂਦੀਪਾਂ ਦੇ ਲੇਖਾਕਾਰਾਂ ਨੂੰ ਆਰਥ਼ਕ ਅਤੇ ਮੈਨੇਜਮੈਂਟ ਦੇ ਸਾਧਨ ਉਪਲੱਬਧ ਕੀਤੇ ਜਾਣੇ ਚਾਹੀਦੇ ਹਨ | ਇਸ ਪਰੀਯੋਜਨਾ ਦੇ ਅੰਤਰਗਤ ਖ਼ਾਸ ਮਸਲਿਆਂ (ਕਪੜਾ ਅਤੇ ਨਕਸ਼ੇ) ਨੂੰ ਦਰਸ਼ਾਉਣਾ ਚਾਹੀਦਾ ਹੈ | ਇਸ ਵਿਚ ਮਗਰੋਂ ਵਿਸਗਾਰ ਕਰਕੇ ਵਿਭਿੰਨ ਕਿਸਮਾਂ ਦੇ ਦਸਤਾਵੇਜਾਂ ਨੂੰ ਸ਼ਾਮਿਲ ਕੀਤਾ ਹਾਏਗਾ |
ਜਨਸਾਧਾਰਨ ਵਿਚ ਇਤਿਹਾਸਕ ਵਪਾਰ ਅਤੇ ਵਿੱਤੀਏ ਲੇਖਾਕਾਰਾਂ ਦੀ ਵਧ ਤੋਂ ਵਧ ਜਾਣਕਾਰੀ ਫੈਲਾਉਣਾ :
.
ਇਸ ਖ਼ਾਸ ਜਾਣਕਾਰੀ ਦਾ ਵਿਸਥ਼ਾਰ ਨਾਲ (ਬਹੁਭਾਸ਼ੀ ਡੇਟਾਬੇਸ ਦੇ ਰਾਹੀਂ) ਅਤੇ ਚਲਦੀ ਫਿਰਦੀ ਪਰਦਰਸ਼ਨੀ (ਅਨਮੋਲ ਦਸਤਾਵੇਜਾਂ ਦੀਆਂ ਪ੍ਰਤੀਕ੍ਰਿਤੀਆਂ ਰਾਹੀਂ) ਦੇ ਜਰੀਏ ਕੀਤਾ ਜਾਏਗਾ |
ਲਖ਼ਸ਼ ਸਮੂਹ

ਭਾਰਤ ਅਤੇ ਯੋਰਪ ਵਿਚ ਰਹਿਣ ਵਾਲੇ ਸਾਰੇ ਲੋਕ ਜਿਹੜੇ ਦਸਤਾਵੇਜਾਂ ਦੀ ਖੋਜ ਵਿਚ ਰੁਚੀ ਰਖਦੇ ਹਨ;

ਭਾਰਤ ਅਤੇ ਯੋਰਪ ਦੇ ਮਹਾਂ-ਵਿਦਿਆਲਿਆਂ ਦੇ ਗਿਆਨੀ ਇਤਿਹਾਸਕਾਰ, ਅਧਿਆਪਕ ਅਤੇ ਵਿਧਿਆਰਥ਼ੀ;

ਦੋਨੋਂ ਖੇਤਰਾਂ ਦੀ ਇਨਫਾਰਮੇਸ਼ਨ ਦੀ ਨਵੀਂ ਟੈਕਨਾਲੋਜੀ ਦੇ ਏਕਸਪਰਟ ਜਿਨ੍ਹਾਂ ਦੀ ਰੁਚੀ ਇਨਫ਼ਾਰਮੇਸ਼ਨ ਸੋਸਾਇਟੀ ਦੇ ਨਿਰਮਾਣ ਵਿਚ ਹੋਵੇ |
ਖ਼ਾਸ ਗਤੀਵਿਧੀਆਂ

ਯੋਰਪ ਅਤੇ ਭਾਰਤ ਵਿਚ ਸਥ਼ਿਤ ਸੰਗ੍ਰਹਿਹਾਂ ਦੀਆਂ ਸੂਚੀਆਂ ਬਣਾਨੀਆਂ ਅਤੇ ਸਰਵੇਖਣ ਕਰਨੇ;

ਦਸਤਾਵੇਜਾਂ ਦੀ ਡਿਜ਼ੀਟਾਈਜ਼ੇਸ਼ਨ ਕਰਨੀ, ਨਵੇਂ ਡਿਸਕ੍ਰਿਪਸ਼ਨ ਅਤੇ ਫਾਰਮੈਟ ਸਟੈਂਡਰਡਜ਼ ਨਾਲ, ਅਤੇ ਖ਼ਾਸ ਤੌਰ ਉਤੇ ਵੈਬਸਾਈਟ ਦੇ ਵਿਸਤਾਰ ਦੇ ਜ਼ਰੀਏ;

ਸੁਰਖਸ਼ਣ, ਪਰੀਖਣ ਅਤੇ ਲੇਖਾਂਕਾਰਾਂ ਦੇ ਪ੍ਰਯੋਗ ਬਾਰੇ ਕੀਤੇ ਗਏ ਟ੍ਰੇਨਿੰਗ ਸੇਸ਼ਨ ਦੇ ਜ਼ਰੀਏ;

ਟ੍ਰੇਨਿਂਗ ਅਤੇ ਜਨਸਾਧਾਰਨ ਖੇਤਰ ਨਾਲ ਸੰਬੰਧਿਤ ਬੌਧਿਕਗਿਆਨ ਸੰਪਤੀ ਕਾਨੂਨਾਂ ਦੇ ਸਹੀ ਪ੍ਰਯੋਗ ਦੀ ਸੂਚੀ ਬਨਾਊਣੀ ਤਾਂ ਕਿ ਪ੍ਰਤੀਕ੍ਰਿਤੀਆਂ ਬਨਾਉਣ ਵੇਲੇ ਸਵਾਮਿਤਵ ਅਧਿਕਾਰਾਂ ਦਾ ਉਲੰਘਣ ਨਾ ਕੀਤਾ ਜਾਏ | ਇਸ ਰਾਹੀਂ ਲੇਖਾਕਾਰਾਂ ਵਾਸਤੇ ਨਵੇਂ ਸਾਧਨ ਪ੍ਰਾਪਤ ਹੋਣਗੇ |